Help Gazan families at risk of homelessness in Australia. Donate to our Crisis Response Fund.

ਘਰ ਵਿੱਚ ਦੇਖਭਾਲ ਦਾ ਕਰੀਅਰ

ਮ ਕੇਅਰ ਵਰਕਫੋਰਸ ਸਪੋਰਟ ਪ੍ਰੋਗਰਾਮ (ਘਰ ਵਿੱਚ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਸਹਾਇਤਾ ਪ੍ਰੋਗਰਾਮ) ਉਹਨਾਂ ਵਿਅਕਤੀਆਂ ਲਈ ਖੁੱਲ੍ਹਾ ਹੈ ਜੋ ਬਜ਼ੁਰਗਾਂ ਨੂੰ ਘਰ ਵਿੱਚ ਉੱਚ ਗੁਣਵੱਤਾ ਵਾਲੀ ਦੇਖਭਾਲ ਮੁਹੱਈਆ ਕਰਕੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਨ। ਰਿਪੋਰਟਾਂ ਦੇ ਅਨੁਸਾਰ, ਆਸਟ੍ਰੇਲੀਆ ਵਿੱਚ 90 ਪ੍ਰਤੀਸ਼ਤ ਤੋਂ ਵੱਧ ਬਜ਼ੁਰਗ ਰਿਹਾਇਸ਼ੀ ਦੇਖਭਾਲ ਵਿੱਚ ਜਾਣ ਦੀ ਬਜਾਏ ਆਪਣੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਨ। ਤੁਸੀਂ ਇਸ ਨੂੰ ਅਸਲੀਅਤ ਬਣਾਉਣ ਵਿੱਚ ਸਾਡੀ ਮੱਦਦ ਕਰ ਸਕਦੇ ਹੋ ਅਤੇ ਵਧੇਰੇ ਬਜ਼ੁਰਗਾਂ ਦੀ ਲੰਬੇ ਸਮੇਂ ਤੱਕ ਘਰ ਵਿੱਚ ਰਹਿਣ ਵਿੱਚ ਸਹਾਇਤਾ ਕਰ ਸਕਦੇ ਹੋ।

ਪਤਾ ਲਗਾਓ ਕਿ ਕੀ ਘਰ ਵਿੱਚ ਦੇਖਭਾਲ ਦਾ ਕਰੀਅਰ ਤੁਹਾਡੇ ਲਈ ਹੈ:

ਕੀ?

 • ਤੁਹਾਡੇ ਕੋਲ ਹਮਦਰਦੀ ਅਤੇ ਧੀਰਜ ਵਰਗੇ ਨਰਮ ਹੁਨਰ ਹਨ?
 • ਤੁਹਾਨੂੰ ਬਜ਼ੁਰਗਾਂ ਦੀ ਸੰਗਤ ਚੰਗੀ ਲੱਗਦੀ ਹੈ?
 • ਤੁਸੀਂ NSW ਜਾਂ ACT ਵਿੱਚ ਰਹਿ ਜਾਂ ਕੰਮ ਕਰ ਸਕਦੇ ਹੋ?
 

ਕੀ ਤੁਸੀਂ ਇਹ ਲੱਭ ਰਹੇ ਹੋ…

 • ਜੀਵਨ ਬਦਲਣ ਵਾਲਾ, ਅਰਥਪੂਰਨ ਕੰਮ?
 • ਕੰਮ ਕਰਨ ਦੇ ਸਮਿਆਂ ਅਤੇ ਸਥਾਨ ਵਿੱਚ ਲਚਕਤਾ?
 • ਸਵੈ-ਨਿਰਭਰ ਕੰਮ?
 • ਲੰਬੇ ਸਮੇਂ ਦਾ ਕਰੀਅਰ?
 • ਹੁਨਰਾਂ ਨੂੰ ਲਗਾਤਾਰ ਸੁਧਾਰਨਾ ਅਤੇ ਸਿੱਖਣਾ?
 • ਕਰੀਅਰ ਵਿੱਚ ਤਬਦੀਲੀ?
 • ਭਵਿੱਖ ਵਿੱਚ ਇੱਕ ਸਥਿਰ ਨੌਕਰੀ?

ਹੋਮ ਕੇਅਰ ਵਰਕਰ ਬਣੋ

ਭਾਵੇਂ ਤੁਸੀਂ ਘਰ ਵਿੱਚ ਦੇਖਭਾਲ ਦਾ ਕੰਮ ਕਰਨਾ ਚਾਹੁੰਦੇ ਹੋ, ਕਰੀਅਰ ਬਣਾਉਣਾ ਚਾਹੁੰਦੇ ਹੋ ਜਾਂ ਆਪਣੇ ਸਿਹਤ ਸੰਭਾਲ ਜਾਂ ਸਹਾਇਤਾ ਅਤੇ ਦੇਖਭਾਲ ਦੇ ਹੁਨਰ ਨੂੰ ਵਧਾਉਣਾ ਚਾਹੁੰਦੇ ਹੋ, ਅਸੀਂ ਤੁਹਾਡੀ ਮੱਦਦ ਕਰ ਸਕਦੇ ਹਾਂ।

SSI ਹੋਮ ਕੇਅਰ ਵਰਕਫੋਰਸ ਸਪੋਰਟ ਪ੍ਰੋਗਰਾਮ ਵਿੱਚ ਨਾਮ ਦਰਜ ਕਰਾਉਣ ਵੇਲੇ, ਤੁਹਾਨੂੰ ਕਈ ਲਾਭਾਂ ਅਤੇ ਸਹਾਇਤਾ ਤੱਕ ਪਹੁੰਚ ਮਿਲਦੀ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

 • ਤੁਹਾਡਾ CV ਤਿਆਰ ਕਰਨਾ
 • ਮੁਫ਼ਤ ਪੂਰਵ-ਰੁਜ਼ਗਾਰ ਜਾਂਚਾਂ
 • ਮੁਫ਼ਤ ਫਸਟ ਏਡ ਸਿਖਲਾਈ
 • ਸੰਭਾਵੀ ਰੁਜ਼ਗਾਰਦਾਤਾਵਾਂ ਨਾਲ ਰਾਬਤਾ
 • ਨੌਕਰੀ ਦੀ ਇੰਟਰਵਿਊ ਲਈ ਤਿਆਰੀ
 • ਰੁਜ਼ਗਾਰ ਤੋਂ ਪਹਿਲਾਂ ਦੀ ਸਿਖਲਾਈ ਅਤੇ ਹੁਨਰ ਵਿਕਾਸ
 • ਫੁੱਲ, ਪਾਰਟ-ਟਾਈਮ ਅਤੇ ਅਸਥਾਈ ਰੁਜ਼ਗਾਰ ਦੇ ਮੌਕੇ
 • ਪੇਸ਼ੇਵਰ ਸਲਾਹ ਅਤੇ ਕਰੀਅਰ ਕੋਚਿੰਗ
 • ਮੁਫ਼ਤ ਮਾਨਤਾ ਪ੍ਰਾਪਤ ਅਤੇ ਗ਼ੈਰ-ਮਾਨਤਾ ਪ੍ਰਾਪਤ ਸਿਖਲਾਈ
 • ਮੁਫ਼ਤ 12-ਮਹੀਨੇ ਦੀ NRMA ਬਲੂ ਮੈਂਬਰਸ਼ਿਪ

ਆਸਟ੍ਰੇਲੀਆ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਨ ਵਿੱਚ ਇੱਕ ਅਰਥਪੂਰਨ ਕਰੀਅਰ ਬਣਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਅਸੀਂ ਹਰ ਕਦਮ ‘ਤੇ ਤੁਹਾਡੀ ਸਹਾਇਤਾ ਕਰਾਂਗੇ।

ਸਾਡੀ ਟੀਮ ਤੁਹਾਨੂੰ ਸੰਭਾਵੀ ਰੁਜ਼ਗਾਰਦਾਤਾਵਾਂ, ਨੌਕਰੀ ਲਈ ਤਿਆਰ ਹੋਣ ਵਾਸਤੇ ਸਿੱਖਿਆ ਪ੍ਰਦਾਤਾਵਾਂ ਅਤੇ ਕੰਮ ਵਾਲੀ ਥਾਂ ‘ਤੇ ਸਿਖਲਾਈ ਨਾਲ ਜੋੜੇਗੀ, ਤੁਹਾਨੂੰ ਕਰੀਅਰ ਦੇ ਮੌਕਿਆਂ ਨਾਲ ਜੋੜੇਗੀ ਅਤੇ ਲਗਾਤਾਰ ਸਹਾਇਤਾ ਪ੍ਰਦਾਨ ਕਰੇਗੀ।

ਜਾਂ ਸਾਨੂੰ homecare@ssi.org.au ‘ਤੇ ਆਪਣੇ ਨਾਮ ਦੇ ਨਾਲ ਈਮੇਲ ਭੇਜੋ ਅਤੇ ਇਹ ਦੱਸੋ ਕਿ ਤੁਸੀਂ ਹੇਠਾਂ ਦਿੱਤੇ ਨੁਕਤਿਆਂ ਵਿੱਚੋਂ ਕਿਹੜਿਆਂ ਵਿੱਚ ਸਾਡੇ ਤੋਂ ਮੱਦਦ ਲੈਣੀ ਚਾਹੁੰਦੇ ਹੋ।

 1. ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ
 2. ਪ੍ਰੋਗਰਾਮ ਬਾਰੇ ਹੋਰ ਜਾਣਨਾ
 3. ਏਜਡ ਕੇਅਰ ਦੇ ਅੰਦਰ ਨੌਕਰੀ ਪ੍ਰਾਪਤ ਕਰਨੀ

ਹੋਮ ਕੇਅਰ ਵਰਕਫੋਰਸ ਸਪੋਰਟ ਪ੍ਰੋਗਰਾਮ ਬਾਰੇ

ਆਸਟ੍ਰੇਲੀਆ ਦੇ ਬਜ਼ੁਰਗ ਨਿਵਾਸੀਆਂ ਦੀ ਘਰ ਵਿੱਚ ਸੁਰੱਖਿਅਤ ਅਤੇ ਆਤਮ-ਨਿਰਭਰ ਜੀਵਨ ਦਾ ਆਨੰਦ ਲੈਣ ਵਿੱਚ ਮੱਦਦ ਕਰਨ ਲਈ SSI ਨਿਊ ਸਾਊਥ ਵੇਲਜ਼ (NSW) ਅਤੇ ACT ਵਿੱਚ ਸਰਕਾਰ ਦੁਆਰਾ ਫ਼ੰਡ ਕੀਤਾ ਹੋਮ ਕੇਅਰ ਵਰਕਫੋਰਸ ਸਪੋਰਟ ਪ੍ਰੋਗਰਾਮ (HCWSP) ਪ੍ਰਦਾਨ ਕਰ ਰਿਹਾ ਹੈ।

ਇਸ ਪ੍ਰੋਗਰਾਮ ਦੇ ਜ਼ਰੀਏ, ਸਾਡਾ ਟੀਚਾ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਵਧਾਉਣਾ, ਉਹਨਾਂ ਦੇ ਹੁਨਰ ਨੂੰ ਸੁਧਾਰਨਾ, ਉਹਨਾਂ ਨੂੰ ਸਿਖਲਾਈ ਅਤੇ ਸਹਾਇਤਾ ਦੇਣਾ ਹੈ ਜੋ ਆਸਟ੍ਰੇਲੀਆ ਦੇ ਬਜ਼ੁਰਗਾਂ ਨੂੰ ਪਹਿਲ ਦੇਣ ਵਾਲੀ ਸੁਰੱਖਿਅਤ, ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਦੇ ਹਨ।

ਇਹ ਪ੍ਰੋਗਰਾਮ ਮੁਫ਼ਤ ਹੈ ਅਤੇ ਹਰ ਉਸ ਵਿਅਕਤੀ ਲਈ ਖੁੱਲ੍ਹਾ ਹੈ ਜੋ ਬਜ਼ੁਰਗਾਂ ਦੀ ਸਹਾਇਤਾ ਕਰਨ ਵਾਲਾ ਇੱਕ ਅਰਥਪੂਰਨ ਕਰੀਅਰ ਬਣਾਉਣਾ ਚਾਹੁੰਦਾ ਹੈ।